Sunder Sham Arora ’ਰਿਸ਼ਵਤ ਦਿੰਦਿਆਂ’ ਗ੍ਰਿਫ਼ਤਾਰ, ਸਾਬਕਾ ਮੰਤਰੀ ’ਤੇ ਵਿਜੀਲੈਂਸ ਦੇ ਇਲਜ਼ਾਮ | OneIndia Punjabi

2022-10-16 0

ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਦ ਬਦਲਾਅ ਦੀ ਵੱਡੀ ਤਸਵੀਰ ਸਾਹਮਣੇ ਆਈ ਹੈ। ਪੰਜਾਬ ਦੇ ਸਾਬਕਾ ਉਦਯੋਗ ਮੰਤਰੀ ਤੇ ਭਾਜਪਾ ਦੇ ਮੌਜੂਦਾ ਆਗੂ ਸੁੰਦਰ ਸ਼ਾਮ ਅਰੋੜਾ ਪੰਜਾਬ ਪੁਲਿਸ ਦੇ ਇਕ ਅਫਸਰ ਮਨਮੋਹਨ ਕੁਮਾਰ ਨੂੰ 50 ਲੱਖ ਦੀ ਰਿਸ਼ਵਤ ਦਿੰਦਿਆਂ ਫੜੇ ਗਏ ਨੇ। ਸ਼ਾਇਦ ਪੰਜਾਬ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਏ ਜਦ ਕੋਈ ਮੰਤਰੀ ਕਿਸੇ ਪੁਲਿਸ ਅਫਸਰ ਨੂੰ ਇੰਨੀ ਵੱਡੀ ਰਿਸ਼ਵਤ ਦੀ ਰਕਮ ਦਿੰਦਿਆਂ ਰੰਗੇ ਹੱਥੀਂ ਫੜਿਆ ਗਿਆ ਹੋਵੇ।